ਬਜ਼ੁਰਗ ਕੈਨੇਡੀਅਨਾਂ ਲਈ ਟੀਕਿਆਂ ਦੀ ਗਾਈਡ
ਨਵੰਬਰ 21, 2024
ਨਾਲ: Arushan Arulnamby, Samir K. Sinha
ਨਵੇਂ ਅਤੇ ਅਪਡੇਟ ਕੀਤੇ ਟੀਕਿਆਂ ਦੇ ਉਪਲਬਧ ਹੋਣ ਦੇ ਜਵਾਬ ਵਿੱਚ, National Institute on Ageing (NIA) ਨੇ ਇਸ ਪਰਚੇ ਦਾ ਅਪਡੇਟ ਕੀਤਾ ਸੰਸਕਰਨ ਜਾਰੀ ਕੀਤਾ ਹੈ: ਬਜ਼ੁਰਗ ਕੈਨੇਡੀਅਨਾਂ ਲਈ ਟੀਕਿਆਂ ਦਾ ਗਾਈਡ। ਇਹ ਵਿਆਪਕ ਸ੍ਰੋਤ ਬਜ਼ੁਰਗਾਂ ਲਈ ਤਿਆਰ ਕੀਤੀ ਗਈ ਹੈ ਜੋ ਪਤਝੜ ਅਤੇ ਠੰਡ ਦੇ ਮਹੀਨਿਆਂ ਅਤੇ ਇਸ ਤੋਂ ਬਾਅਦ ਸਿਹਤਮੰਦ ਰਹਿਣ ਦੀ ਇੱਛਾ ਕਰਦੇ ਹਨ।
ਗਾਈਡ ਸਿਹਤਮੰਦ ਬੁਢਾਪੇ ਨੂੰ ਕਾਇਮ ਕਰਨ ਲਈ ਟੀਕਿਆਂ ਦੀ ਮਹੱਤਤਾ ਕਵਰ ਕਰਦਾ ਹੈ ਅਤੇ COVID-19, ਇੰਨਫਲੂਐਂਜ਼ਾ, RSV, ਨਿਊਮੋਕੋਕਲ (ਨਮੋਨੀਆ), ਸ਼ਿੰਗਲਜ਼, ਟੈਟਨੱਸ ਅਤੇ ਡਿਫਥੇਰੀਆ ਲਈ ਟੀਕਿਆਂ ਦੇ ਵੇਰਵੇ ਪ੍ਰਦਾਨ ਕਰਦਾ ਹੈ ਜਿਸ ਵਿੱਚ ਕੈਨੇਡਾ ਦੀ ਇਮਿਊਨਾਈਜ਼ੇਸ਼ਨ ਉੱਤੇ ਕੈਨੇਡਾ ਦੀ National Advisory Committee on Immunization (NACI) ਦੀ ਜਨਤਕ ਸਿਹਤ ਏਜੰਸੀ ਤੋਂ ਸੱਭ ਤੋਂ ਹਾਲੀਆ ਸਿਫਾਰਿਸ਼ਾਂ ਸ਼ਾਮਿਲ ਹਨ। ਇਸ ਤੋਂ ਇਲਾਵਾ, ਇਹ ਅਪਡੇਟ ਕੀਤਾ ਗਾਈਡ 18 ਭਾਸ਼ਾਵਾਂ ਵਿੱਚ ਉਪਲਬਧ ਹੈ।
10 ਜਨਵਰੀ, 2025 ਨੂੰ, NACI ਨੇ 2025 ਤੋਂ 2026 ਦੀਆਂ ਗਰਮੀਆਂ ਲਈ COVID-19 ਟੀਕਿਆਂ ਦੀ ਵਰਤੋਂ ਉੱਤੇ ਨਵੇਂ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਹਨ। ਬਜ਼ੁਰਗਾਂ ਲਈ, ਇਹ ਖੁਰਾਕਾਂ ਦਰਮਿਆਨ ਸਿਫਾਰਿਸ਼ੀ ਅੰਤਰਾਲ ਦੇ ਆਲੇ-ਦੁਆਲੇ ਅਤੇ ਪ੍ਰਤੀ ਸਾਲ COVID-19 ਟੀਕੇ ਦੀ ਦੂਸਰੀ ਖੁਰਾਕ ਦੀ ਸਿਫਾਰਿਸ਼ ਕਰਦੇ ਗਰੁੱਪਾਂ ਦੀ ਸੂਚੀ ਵਿੱਚ ਬਦਲਾਅ ਕੀਤੇ ਗਏ ਸਨ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ NACI ਬਿਆਨ ਸਾਰਾਂਸ਼ ਤੱਕ ਪਹੁੰਚ ਕਰਨ ਲਈ ਹੇਠਾਂ ਲਿੰਕ ਉੱਤੇ ਕਲਿੱਕ ਕਰੋ।